ਜੀਵਨਦੀਪ ਸਿੰਘ ਗੁਰੋਂ

ਸਿੱਕਾ-ਵਿਗਿਆਨੀ · ਖੋਜੀ · ਸੰਗ੍ਰਾਹਕ

ਲੁਧਿਆਣਾ, ਪੰਜਾਬ · 1980 ਤੋਂ ਸੰਗ੍ਰਹਿ

ਭਾਰਤੀ ਸਿੱਕਾ-ਵਿਗਿਆਨ ਵਿੱਚ ਚਾਰ ਦਹਾਕਿਆਂ ਤੋਂ ਵੱਧ ਦੇ ਤਜ਼ਰਬੇ ਨਾਲ, ਮੇਰਾ ਕੰਮ ਸਿੱਖ ਸਲਤਨਤ, ਸਿਸ-ਸਤਲੁਜ ਰਿਆਸਤਾਂ, ਅਤੇ 18ਵੀਂ–19ਵੀਂ ਸਦੀ ਦੇ ਪੰਜਾਬ ਦੀ ਮੁਦਰਾ ਪ੍ਰਣਾਲੀ ਉੱਤੇ ਕੇਂਦਰਿਤ ਹੈ।

✦ ✦ ✦

ਖੋਜ ਦੇ ਖੇਤਰ

ਮੁੱਖ ਧਿਆਨ

ਸਿੱਖ ਰਾਜ ਦੇ ਸਿੱਕੇ

ਲਾਹੌਰ, ਅੰਮ੍ਰਿਤਸਰ, ਪਿਸ਼ਾਵਰ, ਕਸ਼ਮੀਰ ਅਤੇ ਹੋਰ ਟਕਸਾਲਾਂ ਦੇ ਸਿੱਕਿਆਂ ਦਾ ਟਕਸਾਲ ਨਿਰਧਾਰਨ, ਠੱਪੇ ਅਧਿਐਨ ਅਤੇ ਤੋਲ ਮਾਪਦੰਡ (1799–1849)।

ਮੁੱਖ ਧਿਆਨ

Cis-Sutlej ਰਿਆਸਤਾਂ

ਪਟਿਆਲਾ, ਜੀਂਦ, ਨਾਭਾ, ਕੈਥਲ, ਮਲੇਰਕੋਟਲਾ ਅਤੇ ਸਤਲੁਜ ਦੇ ਦੱਖਣ ਵੱਲ ਦੀਆਂ ਹੋਰ ਰਿਆਸਤਾਂ ਦੇ ਸਿੱਕੇ- ਜਿਸ ਬਾਰੇ ਪਹਿਲਾਂ ਬਹੁਤ ਘੱਟ ਖੋਜ ਹੋਈ ਹੈ।

ਉਭਰਦਾ

ਮਿਸਲ ਕਾਲ ਅਤੇ ਮੁੱਢ

ਮਿਸਲ ਸੰਘਾਂ (ਲਗਭਗ 1765–1799) ਦੇ ਸਭ ਤੋਂ ਪੁਰਾਣੇ ਸਿੱਖ ਸਿੱਕਿਆਂ ਦੀ ਖੋਜ, ਜਿਸ ਵਿੱਚ ਬੁਨਿਆਦੀ ਗੋਬਿੰਦਸ਼ਾਹੀ ਲੜੀ ਸ਼ਾਮਲ ਹੈ।

ਉਭਰਦਾ

ਵਪਾਰ ਅਤੇ ਵਣਜ

ਰੇਸ਼ਮ ਮਾਰਗ ਦੇ ਮੁਦਰਾ Network, ਅੰਮ੍ਰਿਤਸਰ (~11 ਗ੍ਰਾਮ) ਅਤੇ ਪਿਸ਼ਾਵਰ (~8.33 ਗ੍ਰਾਮ) ਵਿਚਕਾਰ ਤੋਲ ਮਾਪਦੰਡ ਦਾ ਫ਼ਰਕ, ਅਤੇ ਅੰਤਰ-ਖੇਤਰੀ ਵਣਜ ਦੇ ਨਮੂਨੇ।

✦ ✦ ✦

ਪਿਛੋਕੜ

ਮੈਂ Journal of the Oriental Numismatic Society (JONS), Numismatic Society of India, Mumbai Coin Society, Awadh Coin Society ਆਦਿ ਵਿੱਚ ਮੌਲਿਕ ਖੋਜ ਪ੍ਰਕਾਸ਼ਿਤ ਕੀਤੀ । 2022 ਵਿੱਚਂ ਨਵੀਂ ਦਿੱਲੀ ਵਿੱਚ ਆਯੋਜਿਤ Royal Numismatic Society ਪ੍ਰਦਰਸ਼ਨੀ ਵਿੱਚ ਪੇਸ਼ਕਾਰੀ ਦਿੱਤੀ।

2003 ਤੋਂ, SikhCoins.in ਨੂੰ ਸਿੱਖ ਸਿੱਕਾ-ਵਿਗਿਆਨ ਲਈ ਮੁਫ਼ਤ ਉਪਲਬਧ ਹਵਾਲਾ ਸਰੋਤ ਵਜੋਂ ਚਲਾਇਆ, ਜਿਸ ਵਿੱਚ 1,300 ਤੋਂ ਵੱਧ ਸਿੱਕਿਆਂ ਦੀਆਂ ਤਸਵੀਰਾਂ ਅਤੇ 50 ਤੋਂ ਵੱਧ ਵਿਸਤ੍ਰਿਤ ਵਿਦਵਤਾ ਪੰਨੇ ਹਨ।

SikhCoins.in ਵੇਖੋ

ਸਿੱਖ ਰਾਜ ਅਤੇ Cis-Sutlej ਸਿੱਕਿਆਂ ਲਈ ਸਭ ਤੋਂ ਵਿਆਪਕ ਔਨਲਾਈਨ ਹਵਾਲਾ — ਖੋਜ, ਤਸਵੀਰਾਂ ਅਤੇ ਮੌਲਿਕ ਵਿਦਵਤਾ।

ਸੰਗ੍ਰਹਿ ਵੇਖੋ ↗